ਜਕਾਰਤਾ, 5 ਦਸੰਬਰ – ਇੰਡੋਨੇਸ਼ੀਆ ਦੇ ਜਾਵਾ ਸੂਬੇ ‘ਚ ਮਾਊਂਟ ਸੇਮੇਰੂ ਜਵਾਲਾਮੁਖੀ ਦੇ ਫਟਣ ਕਾਰਨ ਮਰਨ ਵਾਲਿਆ ਦੀ ਸੰਖਿਆ ਵੱਧ ਕੇ 13 ਹੋ ਗਈ ਹੈ। ਇਸ ਦੇ ਚੱਲਦਿਆਂ ਪਾਈਲਟਾਂ ਨੂੰ ਜਵਾਲਾਮੁਖੀ ਦੀ ਰਾਖ ਤੋਂ 40,000 ਫੁੱਟ ਦੀ ਉਚਾਈ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਗਈ ਹੈ।ਮਾਊਂਟ ਸੇਮੇਰੂ ਜਵਾਲਾਮੁਖੀ ਜੋ ਕਿ ਪਹਿਲਾਂ ਜਨਵਰੀ ਵਿਚ ਫਟਿਆ ਸੀ, ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀਆਂ ਵਿੱਚੋ ਇੱਕ ਹੈ ਤੇ ਜਾਵਾ ਦਾ ਸਭ ਤੋਂ ਉੱਚਾ ਪਰਬਤ ਹੈ। ਇਹ ਇੰਡੋਨੇਸ਼ੀਆ ਦੇ 120 ਤੋਂ ਵੱਧ ਸਰਗਰਮ ਜਵਾਲਾਮੁਖੀਆਂ ਵਿੱਚੋ ਇੱਕ ਹੈ।