ਨਵੀਂ ਦਿੱਲੀ, 5 ਦਸੰਬਰ – ਕਰਨਾਟਕ, ਮਹਾਂਰਾਸ਼ਟਰ ਤੇ ਗੁਜਰਾਤ ‘ਚ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਕੇਸ ਮਿਲਣ ਤੋਂ ਬਾਅਦ ਹੁਣ ਦਿੱਲੀ ‘ਚ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ। ਤਨਜ਼ਾਨੀਆ ਤੋਂ ਆਇਆ ਇੱਕ ਵਿਅਕਤੀ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਹੈ ਜਿਸ ਨੂੰ LNJP ਆਈਸੋਲੇਟ ਕੀਤਾ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ 15 ਸ਼ੱਕੀ ਵਿਅਕਤੀ LNJP ਵਿਖੇ ਦਾਖਲ ਹਨ, ਜਿਨ੍ਹਾਂ ਦੀ ਫਾਈਨਲ ਰਿਪੋਰਟ ਜੱਕਲ੍ਹ ਆਵੇਗੀ। ਭਾਰਤ ‘ਚ ਹੁਣ ਤੱਕ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ 5 (ਕਰਨਾਟਕ ‘ਚ 2, ਮਹਾਂਰਾਸ਼ਟਰ, ਗੁਜਰਾਤ ਤੇ ਦਿੱਲੀ ‘ਚ 1-1) ਮਾਮਲੇ ਸਾਹਮਣੇ ਆ ਚੁੱਕੇ ਹਨ।