ਮੁੰਬਈ ਟੈਸਟ – ਭਾਰਤ ਵੱਲੋਂ ਪਾਰੀ ਸਮਾਪਤੀ ਦਾ ਐਲਾਨ, ਨਿਊਜ਼ੀਲੈਂਡ ਨੂੰ ਦਿੱਤਾ 540 ਦੌੜਾਂ ਦਾ ਟੀਚਾ

ਮੁੰਬਈ, 5 ਦਸੰਬਰ – ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਚੱਲ ਰਹੇ ਦੂਸਰੇ ਕ੍ਰਿਕੇਟ ਟੈਸਟ ਮੈਚ ਦੇ ਤੀਸਰੇ ਦਿਨ ਭਾਰਤ ਨੇ ਆਪਣੀ ਦੂਸਰੀ ਪਾਰੀ 7 ਵਿਕਟਾਂ ਦੇ ਨੁਕਸਾਨ ‘ਤੇ 276 ਦੌੜਾਂ ਬਣਾ ਕੇ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 540 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ।ਦੂਸਰੀ ਪਾਰੀ ‘ਚ ਭਾਰਤ ਵੱਲੋਂ ਮਯੰਕ ਅਗਰਵਾਲ ਨੇ 52 ਅਤੇ ਚੇਤੇਸ਼ਵਰ ਪੁਜਾਰਾ, ਸ਼ੁਭਮਨ ਗਿੱਲ ਨੇ 47-47 ਦੌੜਾਂ ਬਣਾਈਆਂ, ਜਦਕਿ ਅਕਸ਼ਰ ਪਟੇਲ 41 ਦੌੜਾਂ ਬਣਾ ਕੇ ਨਾਬਾਦ ਰਹੇ। ਨਿਊਜ਼ੀਲੈਂਡ ਵੱਲੋਂ ਸਪਿਨ ਗੇਂਦਬਾਜ਼ ਏਜਾਜ਼ ਪਟੇਲ ਨੇ ਸਭ ਤੋਂ ਵੱਧ 4 ਅਤੇ ਰਚਿਨ ਰਵੇਂਦਰ ਨੇ 3 ਵਿਕਟਾਂ ਹਾਸਿਲ ਕੀਤੀਆਂ।

Leave a Reply

Your email address will not be published. Required fields are marked *