ਮੈਨੂੰ ਭਾਜਪਾ ‘ਚ ਸ਼ਾਮਿਲ ਹੋਣ ਦਾ ਦਿੱਤਾ ਗਿਆ ਆਫਰ – ਭਗਵੰਤ ਮਾਨ

ਚੰਡੀਗੜ੍ਹ, 5 ਦਸੰਬਰ – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਨੂੰ ਭਾਜਪਾ ‘ਚ ਸ਼ਾਮਿਲ ਹੋਣ ਦਾ ਆਫਰ ਆਇਆ ਸੀ। ਭਾਜਪਾ ਨੇ ਇੱਕ ਬਹੁਤ ਵੱਡੇ ਨੇਤਾ ਨੇ 4 ਦਿਨ ਪਹਿਲਾਂ ਮੈਨੂੰ ਫੋਨ ਕਰਕੇ ਆਫਰ ਦਿੱਤਾ ਸੀ ਕਿ ਤੁਸੀ ਭਾਜਪਾ ਵਿਚ ਸ਼ਾਮਿਲ ਹੋ ਜਾਵੋ, ਤੁਹਾਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ‘ਆਪ’ ਦੇ ਕਈ ਹੋਰ ਨੇਤਾਵਾਂ ਨੂੰ ਵੀ ਭਾਜਪਾ ਸੰਪਰਕ ਕਰ ਰਹੀ ਹੈ। ਲੋਕ ਮੇਰੇ ਉੱਪਰ ਵਿਸ਼ਵਾਸ਼ ਕਰਦੇ ਹਨ ਪਰ ਭਾਜਪਾ ਮੈਨੂੰ ਖਰੀਦਣਾ ਚਾਹੁੰਦੀ ਹੈ। ਭਗਵੰਤ ਮਾਨ ਅਨੁਸਾਰ ਮੈਨੂੰ ਕੋਈ ਪੈਸਿਆ ਨਾਲ ਜਾਂ ਕੋਈ ਆਫਰ ਦੇ ਕੇ ਨਹੀਂ ਖਰੀਦ ਸਕਦਾ, ਕਿਉਂਕਿ ਮੈਂ ਕੈਰੀਅਰ ਛੱਡ ਕੇ ਪੰਜਾਬ ‘ਚ ਖੂਨ ਪਸੀਨੇ ਨਾਲ ‘ਆਪ’ ਖੜੀ ਕੀਤੀ ਹੈ। ਮੇਰੀ ਆਪਣੀ ਪਾਰਟੀ ਨਾਲ ਕੋਈ ਲੜਾਈ ਨਹੀਂ ਹੈ। ਮੈਂ ਆਪਣੀ ਪਾਰਟੀ ਲਈ ਕੰਮ ਕਰਦਾ ਹਾਂ ਤੇ ਕਰਦਾ ਰਹਾਂਗਾ।

Leave a Reply

Your email address will not be published. Required fields are marked *