ਬਿਲਾਸਪੁਰ, 5 ਦਸੰਬਰ – ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਕੋਵਿਡ ਟੀਕਾਕਰਣ ਯੋਧਿਆ ਦੇ ਸਨਮਾਨ ਸਮਾਰੋਹ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਿਲਾਸਪੁਰ ਵਿਖੇ 1471 ਕਰੋੜ ਰੁਪਏ ਦੀ ਲਾਗਤ ਨਾਲ 750 ਬੈੱਡਾਂ, ਮੈਡੀਕਲ ਕਾਲਜ ਦੀ ਸੁਵਿਧਾ, 64 ICU beds ਅਤੇ 250 ਏਕੜ ‘ਤੇ 17 OTs ਦੀ ਸੁਵਿਧਾ ਨਾਲ ਲੈਸ ਏਮਜ਼ ਬਣਾਉਣ ਦਾ ਪ੍ਰੋਜੈਕਟ ਹੈ, ਜੋ ਕਿ 6 ਮਹੀਨਿਆ ਵਿਚ ਤਿਆਰ ਹੋ ਜਾਵੇਗਾ। ਪਹਿਲਾਂ ਲੋਕਾਂ ਨੂੰ ਇਲਾਜ ਵਾਸਤੇ PGI ਚੰਡੀਗੜ੍ਹ ਅਤੇ ਦਿੱਲੀ AIIMS ਜਾਣਾ ਪੈਂਦਾ ਸੀ ਪਰ ਹੁਣ ਲੋਕ ਬਿਲਾਸਪੁਰ ਆ ਕੇ ਆਪਣਾ ਇਲਾਜ ਕਰਵਾ ਸਕਣਗੇ।