ਭਾਜਪਾ ਸਾਡੇ ਲੀਡਰਾਂ ਨੂੰ ਖਰੀਦਣ ਦੀ ਕਰ ਰਹੀ ਹੈ ਕੋਸ਼ਿਸ਼ – ਰਾਘਵ ਚੱਢਾ

ਚੰਡੀਗੜ੍ਹ, 5 ਦਸੰਬਰ – ਚੰਡੀਗੜ੍ਹ ਵਿਖੇ ਪ੍ਰੈੱਸ ਵਾਰਤਾ ਦੌਰਾਨ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਪੰਜਾਬ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਸਾਡੇ ਲੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਸਾਡੇ ਲੀਡਰਾਂ ਨੂੰ ਜ਼ਮੀਨ ਤੇ ਪੈਸਿਆਂ ਦਾ ਲਾਲਚ ਦੇ ਰਹੀ ਹੈ। ਭਗਵੰਤ ਮਾਨ ਨੂੰ ਵੀ ਭਾਜਪਾ ਦੇ ਦਫਤਰੋਂ ਫੋਨ ਆਇਆ ਸੀ ਤੇ ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫਤਰੋਂ ਫੋਨ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਲੋਕ ਨਾ ਡਰਨ ਵਾਲੇ ਹਨ ਤੇ ਨਾ ਵਿਕਣ ਵਾਲੇ ਹਨ।ਰਾਘਵ ਚੱਢਾ ਮੁਤਾਬਿਕ ਹੁਣ ਸਾਰੇ ਫੋਨ ਰਿਕਾਰਡ ਹੋਣਗੇ, ਸਾਰੇ ਲੀਡਰਾਂ ਨੂੰ ਫੋਨ ਰਿਕਾਰਡ ਕਰਨ ਲਈ ਕਹਿ ਦਿੱਤਾ ਗਿਆ ਹੈ।ਭਾਜਪਾ ਦਾ ਅਸਲ ਚਿਹਰਾ ਸਾਰਿਆ ਦੇ ਸਾਹਮਣੇ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *