ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਵਿਖੇ ਪਿੜਾਈ ਦੇ ਸੀਜਨ 2021-22 ਦੀ ਸ਼ੁਰੂਆਤ

ਫਗਵਾੜਾ, 7 ਦਸੰਬਰ (ਰਮਨਦੀਪ) ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਦੇ ਮੈਨਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੰਧਰ ਵੱਲੋਂ ਪਿੜਾਈ ਦੇ ਸੀਜਨ 2021-22 ਦਾ ਸ਼ੁੱਭ ਆਰੰਭ ਪ੍ਰਮਾਤਮਾਂ ਦਾ ਓਟ ਆਸਰਾ ਲੈ ਕੇ ਕੀਤਾ ਗਿਆ। ਇਸ ਮੋਕੇ ਮਿੱਲ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਮਿੱਲ ਅਤੇ ਕਿਸਾਨਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਮਿੱਲ ਦਾ ਸ਼ੁੱਭ ਆਰੰਭ ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਦੇ ਗੱਦੀ ਨਸ਼ੀਨ ਸੰਤ ਗੁਰਚਰਨ ਸਿੰਘ ਜੀ ਅਤੇ ਹੋਰਨਾਂ ਸੰਤਾਂ ਮਹਾਂਪੁਰਸ਼ਾ ਵੱਲੋਂ ਕੀਤਾ ਗਿਆ। ਇਸ ਦੌਰਾਨ ਮਿੱਲ ਦੀ ਮੈਨੇਜਮੈਂਟ ਵੱਲੋਂ ਗੰਨੇ ਨਾਲ ਲੱਦੀ ਪਹਿਲੇ ਗੱਡੇ ਨੂੰ ਫੁੱਲਾਂ ਦੇ ਹਾਰ ਪਾ ਕੇ ਮਿੱਲ ਅੰਦਰ ਦਾਖਲ ਕੀਤਾ ਗਿਆ। ਇਸ ਸਬੰਧੀ ਮਿਲ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਜਰਨਲ ਸਕੱਤਰ ਸਤਨਾਮ ਸਿੰਘ ਸਾਹਨੀ, ਕਿਸਾਨ ਆਗੂ ਗੁਰਪਾਲ ਪਾਲਾ, ਤਰਨਜੀਤ ਸਿੰਘ ਕਿੰਨੜਾ, ਫਾਸਟਵੇਅ ਫਗਵਾੜਾ ਦੇ ਮੈਨਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ, ਵਿਧਾਇਕ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਚਰਨਦੀਪ ਸਿੰਘ, ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਸਮੇਤ ਸ਼ਹਿਰ ਦੇ ਪਤਵੰਤੇ ਹਾਜਰ ਸਨ। ਜਿਨਾਂ ਨੇ ਮਿੱਲ ਦੇ ਮੈਨਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੰਧਰ ਨੂੰ ਹਾਰਦਿਕ ਵਧਾਈਆ ਦਿੱਤੀਆ। ਆਪਣੇ ਸੰਬੋਧਨ ਵਿੱਚ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਉਹ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਨ ਕਿ ਕਿਸਾਨਾ ਅਤੇ ਮਿੱਲ ਪ੍ਰਬੰਧਕਾਂ ਦਾ ਇਹ ਸੀਜ਼ਨ ਬਹੁਤ ਹੀ ਵਧੀਆ ਨਿਕਲੇਗਾ। ਉਨਾਂ ਆਸ ਪ੍ਰਗਟਾਈ ਕਿ ਮਿਲ ਪ੍ਰਬੰਧਕ ਕਿਸਾਨਾਂ ਨੂੰ ਇਸ ਸੀਜ਼ਨ ਵਿੱਚ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦੇਣਗੇ ਤੇ ਕਿਸਾਨਾਂ ਨੂੰ ਸਮੇਂ ਸਿਰ ਗੰਨੇ ਦੀ ਫਸਲ ਦੀ ਅਦਾਇਗੀ ਦੇਣਗੇ।ਓਧਰ ਕਾਂਗਰਸੀ ਨੇਤਾ ਗੁਰਪਾਲ ਪਾਲਾ ਨੇ ਕਿਹਾ ਕਿ ਮਿੱਲ ਮਾਲਕਾ ਅਤੇ ਕਿਸਾਨਾਂ ਵਿਚਕਾਰ ਬਕਾਇਆ ਰਾਸ਼ੀ ਨੂੰ ਜੋ ਸਹਿਮਤੀ ਬਣੀ ਹੈ ਉਸ ਨਾਲ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਉਨਾਂ ਆਸ ਪ੍ਰਗਟਾਈ ਕਿ ਕਿਸਾਨਾਂ ਦੀ ਅਦਾਇਗੀ ਨੂੰ ਲੈ ਕੇ ਮਿੱਲ ਮਾਲਕ ਕਿਸਾਨਾਂ ਨਾਲ ਪੂਰਾ ਪੂਰਾ ਸਹਿਯੋਗ ਦੇਣਗੇ।ਇਸ ਦੌਰਾਨ ਮਿੱਲ ਦੇ ਮੈਨਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੰਧਰ ਨੇ ਕਿਸਾਨਾਂ ਨੂੰ ਹਾਰਦਿਕ ਵਧਾਈਆ ਦਿੰਦਿਆ ਆਖਿਆ ਕਿ ਇਹ ਮਿੱਲ ਕਿਸਾਨਾਂ ਦੀ ਆਪਣੀ ਮਿੱਲ ਹੈ ਤੇ ਕਿਸਾਨ ਬਿਨਾਂ ਕਿਸੇ ਡਰ ਤੋਂ ਮਿੱਲ ਵਿੱਚ ਆਪਣੀ ਫਸਲ ਲੈ ਕੇ ਆਉਣ। ਉਨਾਂ ਆਸ ਪ੍ਰਗਟਾਈ ਕਿ ਇਸ ਵਾਰ ਮਿੱਲ ਵਿੱਚ 50 ਤੋਂ 55 ਲੱਖ ਟਨ ਗੰਨਾਂ ਆਉਣ ਦੀ ਆਸ ਹੈ।

Leave a Reply

Your email address will not be published. Required fields are marked *