ਹੁਸ਼ਿਆਰਪੁਰ, 7 ਦਸੰਬਰ – ਹੁਸ਼ਿਆਰਪੁਰ ਪਹੁੰਚੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਐੱਸ.ਸੀ ਭਾਈਚਾਰੇ ਨਾਲ ਹੁਣ ਤੱਕ ਧੱਕਾ ਹੁੰਦਾ ਆਇਆ ਹੈ ਤੇ ਸਾਰੀਆਂ ਸਰਕਾਰਾਂ ਨੇ ਐੱਸ.ਸੀ ਭਾਈਚਾਰੇ ਦਾ ਇਸਤੇਮਾਲ ਕੀਤਾ ਹੈ।ਐੱਸ.ਸੀ ਭਾਈਚਾਰੇ ਨੂੰ 5 ਗਰੰਟੀਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਬੱਚਿਆਂ ਨੂੰ ਚੰਗੀ ਤੇ ਮੁਫਤ ਸਿੱਖਿਆ ਦਿੱਤੀ ਜਾਵੇਗੀ। ਦੂਜੀ ਗਰੰਟੀ ਵਿਚ ਉਨ੍ਹਾਂ ਕਿਹਾ ਕਿ ਕੋਚਿੰਗ ਦੀ ਫੀਸ ਸਰਕਾਰ ਦੇਵੇਗੀ। ਤੀਜੀ ਗਰੰਟੀ ਵਿਚ ਉਨ੍ਹਾਂ ਕਿਹਾ ਕਿ ਸਿੱਖਿਆ ਲਈ ਸਰਕਾਰ ਬੱਚਿਆ ਨੂੰ ਵਿਦੇਸ਼ ਭੇਜੇਗੀ। ਚੌਥੀ ਗਰੰਟੀ ਵਿਚ ਉਨ੍ਹਾਂ ਕਿਹਾ ਕਿ ਐੱਸ.ਸੀ ਭਾਈਚਾਰੇ ਨੂੰ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ। 5ਵੀਂ ਗਰੰਟੀ ਵਿਚ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।