ਨਵੀਂ ਦਿੱਲੀ, 11 ਦਸੰਬਰ – ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨ ਅੱਜ ਦਾ ਦਿਨ ਵਿਜੇ ਦਿਵਸ ਵਜ਼ੋ ਮਨਾ ਰਹੇ ਹਨ। ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਸਿੰਘੂ ਬਾਰਡਰ ਤੋਂ ਪੰਜਾਬ ਤੱਕ ਫ਼ਤਿਹ ਮਾਰਚ ਕੱਢਿਆ ਜਾ ਰਿਹਾ ਹੈ। ਇਸ ਫ਼ਤਿਹ ਮਾਰਚ ਵਿਚ ਕਿਸਾਨ ਨੱਚ ਟੱਪ ਕੇ ਖੁਸ਼ੀ ਮਨਾਉਂਦੇ ਹੋਏ ਦਿੱਲੀ ਤੋਂ ਪੰਜਾਬ ਨੂੰ ਪਰਤ ਰਹੇ ਹਨ। ਇਸ ਖਾਸ ਮੌਕੇ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਮੋਰਚੇ ਵਿਚ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਇਸ ਮੌਕੇ ਸਨਮਾਨ ਵੀ ਕੀਤਾ ਜਾਵੇਗਾ।