ਨਵੀਂ ਦਿੱਲੀ, 11 ਦਸੰਬਰ – ਖੇਤੀ ਕਾਨੂੰਨ ਰੱਦ ਹੋਣ ਤੋਂ ਬਾਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦਿਆ ਕਿਸਾਨਾਂ ਵੱਲੋਂ ਗਾਜ਼ੀਪੁਰ ਬਾਰਡਰ ‘ਤੇ ਆਰਜ਼ੀ ਤੌਰ ‘ਤੇ ਰਿਹਾਇਸ਼ ਲਈ ਲਗਾਏ ਗਏ ਟੈਂਟ ਉਤਾਰੇ ਜਾ ਰਹੇ ਹਨ।ਓਧਰ ਸਿੰਘੂ ਸਰਹੱਦੀ ਖੇਤਰ ਵੀ ਖਾਲੀ ਹੋ ਗਿਆ ਹੈ ਤੇ ਕਿਸਾਨਾਂ ਜਸ਼ਨ ਮਨਾਉਂਦੇ ਹੋਏ ਘਰਾਂ ਨੂੰ ਵਾਪਿਸ ਪਰਤ ਰਹੇ ਹਨ।ਸਿੰਘੂ ਬਾਰਡਰ ਦੀ ਮੁੱਖ ਸਟੇਜ ਨੂੰ ਵੀ ਪੁੱਟ ਦਿੱਤਾ ਗਿਆ ਹੈ। ਇਹ ਆਰਜ਼ੀ ਸਟੇਜ ਲੋਹੇ ਦੀਆਂ ਰਾਡਾਂ ਤੇ ਟੀਨ ਦੀ ਛੱਤ ਪਾ ਕੇ ਬਣਾਈ ਗਈ ਸੀ। ਇਸ ਦੌਰਾਨ ਕਿਸਾਨਾਂ ਨੇ ਰਾਤ ਸਮੇਂ ਪਟਾਕੇ ਚਲਾਏ ਤੇ ਆਤਿਸ਼ਬਾਜ਼ੀ ਕੀਤੀ।