ਮੁੰਬਈ, 11 ਦਸੰਬਰ – ਮੁੰਬਈ ‘ਚ ਓਮੀਕਰੋਨ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਮਹਾਂਰਾਸ਼ਟਰ ਸਰਕਾਰ ਐਕਸ਼ਨ ਵਿਚ ਆ ਗਈ ਹੈ। ਮੁੰਬਈ ‘ਚ ਮਹਾਂਰਾਸ਼ਟਰ ਸਰਕਾਰ ਵੱਲੋਂ 11 ਅਤੇ 12 ਦਸੰਬਰ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੈਲੀਆ, ਜਲੂਸ ਅਤੇ ਮੋਰਚੇ ਆਦਿ ਉੱਪਰ ਰੋਕ ਲਗਾ ਦਿੱਤੀ ਗਈ ਹੈ। ਮਹਾਂਰਾਸ਼ਟਰ ‘ਚ ਓਮੀਕਰੋਨ ਦੇ ਹੁਣ ਤੱਕ 17 ਮਾਮਲੇ ਸਾਹਮਣੇ ਆ ਚੁੱਕੇ ਹਨ। ਮੁੰਬਈ ‘ਚ ਧਾਰਾ 144 ਲਗਾਉਣ ਦੇ 2 ਹੋਰ ਕਾਰਨ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਚੀਫ ਅਸਾਦੁੱਦੀਨ ਓਵੈਸੀ ਦੀ ਮੁਸਲਿਮ ਰਿਜ਼ਰਵਰੇਸ਼ਨ ਨੂੰ ਲੈ ਕੇ ਹੋਣ ਵਾਲੀ ਰੈਲੀ ਅਤੇ ਦੂਸਰਾ ਭਾਜਪਾ ਵੱਲੋਂ ਸੰਜੇ ਰਾਊਤ ਦੇ ਬਿਆਨ ਖਿਲਾਫ ਮੁੰਬਈ ਭਰ ‘ਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਹਨ।