ਦਸੂਹਾ, 11 ਦਸੰਬਰ – ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਆਉਂਦੇ ਪਿੰਡ ਬਹਿਬੋਵਾਲ ਛੰਨੀਆ ਤੋਂ ਅਗਵਾ ਹੋਏ 9 ਸਾਲਾਂ ਬੱਚੇ ਦਾ 24 ਘੰਟੇ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਨੂੰ ਲੈ ਕੇ ਅਗਵਾ ਹੋਏ ਬੱਚੇ ਦੇ ਦਾਦਾ-ਦਾਦੀ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਉੱਪਰ ਵਾਲੀਆਂ ਨਿਸ਼ਾਨ ਖੜੇ ਕੀਤੇ ਹਨ ਤੇ ਪੁਲਿਸ ਪਾਸੋਂ ਉਨ੍ਹਾਂ ਦੇ ਅਗਵਾ ਹੋਏ ਪੋਤੇ ਬਲਨੂਰ ਸਿੰਘ ਦਾ ਜਲਦ ਤੋਂ ਜਲਦ ਪਤਾ ਲਗਾਉਣ ਦੀ ਮੰਗ ਕੀਤੀ ਹੈ।