ਨਵੀਂ ਦਿੱਲੀ, 14 ਦਸੰਬਰ – ਸੁਪਰੀਮ ਕੋਰਟ ਨੇ ਨਰਿੰਦਰ ਮੋਦੀ ਸਰਕਾਰ ਦੇ ਚਾਰਧਾਮ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਆਲ ਵੈਦਰ ਹਾਈਵੇ ਪ੍ਰੋਜੈਕਟ ‘ਚ ਸੜਕ ਦੀ ਚੌੜਾਈ ਵਧਾਉਣ ਦੀ ਵੀ ਇਜਾਜ਼ਤ ਦਿੱਤੀ ਹੈ, ਜਿਸ ਨਾਲ ਡਬਲ ਲੇਨ ਹਾਈਵੇ ਦੇ ਨਿਰਮਾਣ ਲਈ ਰਸਤਾ ਸਾਫ ਹੋ ਗਿਆ ਹੈ।ਇਸ ਦੇ ਨਾਲ ਹੀ ਸਾਬਕਾ ਜੱਜ ਜਸਟਿਸ ਏ. ਦੇ. ਸੀਕਰੀ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਗਈ ਹੈ ਜੋ ਕਿ ਸਿੱਧੇ ਸੁਪਰੀਮ ਕੋਰਟ ਨੂੰ ਰਿਪੋਰਟ ਕਰੇਗੀ।ਸੁਪਰੀਮ ਕੋਰਟ ਅਨੁਸਾਰ ਚਾਰਧਾਮ ਪ੍ਰੋਜੈਕਟ ਦਾ ਮਕਸਦ ਚਾਰਧਾਮਾਂ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਨੂੰ ਹਰ ਮੌਸਮ ਵਿਚ ਇੱਕ ਦੂਜੇ ਨਾਲ ਜੋੜਨਾ ਹੈ ਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਹਰ ਮੌਸਮ ਵਿਚ ਚਾਰਧਾਮ ਯਾਤਰਾ ਕੀਤੀ ਜਾ ਸਕੇਗੀ।