ਲੁਧਿਆਣਾ, 14 ਦਸੰਬਰ – ਭਾਰਤੀ ਜਨਤਾ ਪਾਰਟੀ ਦੀ ਸਿਆਸੀ ਤਾਕਤ ‘ਚ ਉਸ ਸਮੇਂ ਇਜ਼ਾਫਾ ਹੋ ਗਿਆ ਜਦੋਂ ਸਾਬਕਾ ਆਈ.ਏ.ਐੱਸ ਅਧਿਕਾਰੀ ਐੱਸ.ਆਰ.ਲੱਧੜ, ਪੰਜਾਬੀ ਗਾਇਕ ਬੂਟਾ ਮੁਹੰਮਦ ਅਤੇ ਸਾਬਕਾ ਵਿਧਾਇਕ ਮੋਹਣ ਲਾਲ ਬੰਗਾ ਭਾਜਪਾ ‘ਚ ਸ਼ਾਮਿਲ ਹੋ ਗਏ। ਤਿੰਨਾਂ ਨੇ ਲੁਧਿਆਣਾ ਵਿਖੇ ਭਾਜਪਾ ਦੇ ਵਰਕਰ ਸੰਮੇਲਨ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਕੇਂਦਰੀ ਮੰਤਰੀ ਗਜ਼ੇਂਦਰ ਸ਼ੇਖਾਵਤ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ।ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦੇ ਪੁੱਤਰ ਮੋਹਣ ਲਾਲ ਬੰਗਾ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ ਤੇ ਹੁਣ ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਏ ਹਨ।