ਰੋਪੜ, 15 ਦਸੰਬਰ – ਪੰਜਾਬ ਵਿਚ ਟੋਲ ਪਲਾਜ਼ੇ ਖੁੱਲ੍ਹਣ ਨੂੰ ਲੈ ਕੇ ਨਵਾਂ ਪੇਚ ਫਸ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਟੋਲ ਪਲਾਜ਼ਿਆ ‘ਤੇ ਧਰਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਟੋਲ ਕੰਪਨੀਆ ਨੇ ਟੋਲ ਪਲਾਜ਼ੇ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ ਜਿਸ ਦਾ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੰਗ ਹੈ ਕਿ ਪਹਿਲਾਂ ਵਾਲੇ ਰੇਟ ਬਹਾਲ ਕੀਤੇ ਜਾਣ ਤੇ ਪਹਿਲਾਂ ਵਾਲੇ ਰੇਟ ਬਹਾਲ ਨਾ ਹੋਣ ਤੱਕ ਟੋਲ ਪਲਾਜ਼ਿਆ ‘ਤੇੇ ਧਰਨੇ ਜਾਰੀ ਰਹਿਣਗੇ।