ਕੋਲਕਾਤਾ, 15 ਦਸੰਬਰ – ਪੱਛਮੀ ਬੰਗਾਲ ‘ਚ ਵੀ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਦਸਤਕ ਦਿੱਤੀ ਹੈ। ਇੱਥੋਂ ਦੇ ਮੁਰਸ਼ਿਦਾਬਾਦ ਜ਼ਿਲ੍ਹੇ ‘ਚ 7 ਸਾਲ ਦਾ ਬੱਚਾ ਓਮੀਕਰੋਨ ਤੋਂ ਸੰਕਰਮਿਤ ਮਿਿਲਆ ਹੈ। ਇਹ ਬੱਚਾ 10 ਦਸੰਬਰ ਨੂੰ ਆਬੂ ਧਾਬੀ ਤੋਂ ਹੈਦਰਾਬਾਦ ਪਹੁੰਚਿਆ ਸੀ।ਹਾਲਾਂਕਿ ਬੱਚੇ ਦੇ ਮਾਤਾ ਪਿਤਾ ਦੀ ਰਿਪਰੋਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਦੇਸ਼ ਦੇ 10 ਰਾਜਾਂ ਵਿਚ ਓਮੀਕਰੋਨ ਪਹੁੰਚ ਚੁੱਕਾ ਹੈ ਤੇ ਹੁਣ ਤੱਕ ਓਮੀਕਰੋਨ ਦੇ 65 ਮਾਮਲੇ ਸਾਹਮਣੇ ਆ ਚੁੱਕੇ ਹਨ।