ਲੰਬੀ, 16 ਦਸੰਬਰ – ਲੰਬੀ ‘ਚ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਕੀਤੀ ਰੈਲੀ ਨੂੰ ਸੰਬੋਧਿਤ ਕਰਦਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਵੀ ਵਿਅਕਤੀ ਨੂੰ ਨੌਕਰੀ ਨਹੀਂ ਦਿੱਤੀ ਤੇ ਹਾਰ ਨਜ਼ਰ ਆਉਂਦੀ ਦੇਖ ਕਾਂਗਰਸ ਨੇ ਮੁੱਖ ਮੰਤਰੀ ਬਦਲ ਲਿਆ। ਪੰਜਾਬ ਦੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਪਰ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੌਟੰਕੀਬਾਜ਼ ਅਤੇ ਡਰਾਮੇਬਾਜ਼ ਹਨ ਤੇ ਚਰਨਜੀਤ ਚੰਨੀ ਨੇ ਪੰਜਾਬ ਦਾ ਮਜ਼ਾਕ ਬਣਾ ਦਿੱਤਾ ਹੈ ਜਦਕਿ ਪੰਜਾਬ ਕਾਂਗਰਸ ਸਰਕਸ ਬਣ ਗਈ ਹੈ ਕਿਉਂਕਿ ਕਾਂਗਰਸ ਵਿਚ ਸਾਰੇ ਇੱਕ ਦੂਸਰੇ ਨਾਲ ਲੜ ਰਹੇ ਹਨ।। ਚਰਨਜੀਤ ਚੰਨੀ ਦੇ ਆਪਣੇ ਹਲਕੇ ਵਿਚ ਰੇਤੇ ਦੀ ਚੋਰੀ ਹੋ ਰਹੀ ਹੈ।