ਬੈਂਕਾਂ ਦੇ ਨਿੱਜੀਕਰਨ ਖਿਲਾਫ ਕਰਮਚਾਰੀ ਅੱਜ ਦੂਜੇ ਦਿਨ ਵੀ ਹੜਤਾਲ ‘ਤੇ

ਨਵੀਂ ਦਿੱਲੀ, 17 ਦਸੰਬਰ – ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਖਿਲਾਫ ਬੈਂਕਾਂ ਦੇ 9 ਲੱਖ ਤੋਂ ਵੱਧ ਕਰਮਚਾਰੀ ਅੱਜ ਦੂਜੇ ਦਿਨ ਵੀ ਹੜਤਾਲ ‘ਤੇ ਹਨ।ਹੜਤਾਲ ਦੇ ਚੱਲਦਿਆਂ ਬੈਂਕਿੰਗ ਸੇਵਾਵਾਂ ਉੱਪਰ ਅਸਰ ਹੋ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ ਦਿਨ ਦੀ ਹੜਤਾਲ ਦੇ ਚੱਲਦਿਆਂ 19 ਹਜ਼ਾਰ ਕਰੋੜ ਰੁਪਏ ਦੇ ਬੈਂਕਿੰਗ ਕੰਮਕਾਜ਼ ਪ੍ਰਭਾਵਿਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *