ਜੇਨੇਵਾ, 12 ਮਈ – ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ) ਦਾ ਕਹਿਣਾ ਹੈ ਭਾਰਤ ‘ਚ ਕੋਵਿਡ-19 ਦੇ ਜਿਸ ਵੈਰੀਐਂਟ ਨੇ ਤਬਾਹੀ ਮਚਾਈ ਹੋਈ ਹੈ ਉਹ ਦੁਨੀਆ ਦੇ ਦੂਸਰੇ ਦੇਸ਼ਾਂ ‘ਚ ਵੀ ਮਿਲਿਆ ਹੈ। ਕੋਵਿਡ-19 ਦਾ B.1.617 ਵੈਰੀਐਂਟ ਜੋ ਕਿ ਪਿਛਲੇ ਸਾਲ ਅਕਤੂਬਰ ‘ਚ ਭਾਰਤ ‘ਚ ਮਿਲਿਆ ਸੀ, ਉਹ ਦੁਨੀਆ ਦੇ 44 ਦੇਸ਼ਾਂ ‘ਚ ਇਕੱਠੇ ਕੀਤੇ 4500 ਤੋਂ ਜ਼ਿਆਦਾ ਸੈਂਪਲਾਂ ‘ਚ ਵੀ ਮਿਲਿਆ ਹੈ।