ਜਯਾ ਬੱਚਨ ਨੇ ਕਾਂਗਰਸੀ ਵਿਧਾਇਕ ਦੀ ਟਿੱਪਣੀ ਨੂੰ ਕਿਹਾ ਸ਼ਰਮਨਾਕ

ਲਖਨਊ, 17 ਦਸੰਬਰ – ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇ.ਆਰ ਰਮੇਸ਼ ਕੁਮਾਰ ਵੱਲੋਂ ਬਲਾਤਕਾਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸ਼ਰਮਨਾਕ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵਿਧਾਇਕ ਕੇ.ਆਰ ਰਮੇਸ਼ ਕੁਮਾਰ ਖਿਲਾਫ ਕਾਰਾਵਈ ਕਰਨੀ ਚਾਹੀਦੀ ਹੈ, ਜੋ ਦੂਜਿਆ ਲਈ ਵੀ ਮਿਸਾਲ ਹੋਵੇ ਕਿ ਅੱਗੇ ਤੋਂ ਅਜਿਹੀ ਗੱਲ ਸੋਚੀ ਵੀ ਨਾ ਜਾਵੇ।ਜੇਕਰ ਅਜਿਹੀ ਮਾਨਸਿਕਤਾ ਵਾਲੇ ਲੋਕ ਵਿਧਾਨ ਸਭਾ ਜਾਂ ਸੰਸਦ ਵਿਚ ਬੈਠੇ ਹੋਣ ਤਾਂ ਤੁਹਾਡੀ ਮਾਨਸਿਕਤਾ ਕਿਵੇਂ ਬਦਲ ਸਕਦੀ ਹੈ। ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਮਿਸਾਲ ਪੈਦਾ ਕਰਨੀ ਹੋਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ। ਇਹ ਘਿਣਾਓਣਾ ਹੈ ਤੇ ਮੈਂ ਹੈਰਾਨ ਹਾਂ।

Leave a Reply

Your email address will not be published. Required fields are marked *