ਨਵੀਂ ਦਿੱਲੀ, 18 ਦਸੰਬਰ – FICCI ਦੀ ਆਮ ਜਨ ਸਭਾ ਨੂੰ ਸੰਬੋਧਨ ਕਰਦਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਨੂੰ ਦੁਨੀਆ ਦਾ ਸਭ ਤੋਂ ਸਿਹਤਮੰਦ ਅਤੇ ਸਭ ਤੋਂ ਸਮਰੱਥ ਕਾਰਜਬਲ ਬਣਾਉਣ ਲਈ ਸਿੱਖਿਆ ਅਤੇ ਸਿਹਤ ਸੰਭਾਲ ਖੇਤਰਾਂ ਵਿਚ ਪ੍ਰਾਈਵੇਟ ਅਤੇ ਜਨਤਕ ਨਿਵੇਸ਼ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਸਾਡਾ ਟੀਚਾ ਹਰੇਕ ਜ਼ਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਬਣਾਉਣ ਅਤੇ ਹਰ ਰਾਜ ਵਿਚ ਘੱਟੋਂ ਘੱਟ ਇੱਕ ਏਮਜ਼ ਬਣਾਉਣ ਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਕਦੇ ਕਿਸੇ ਦੇਸ਼ ਉੱਪਰ ਹਮਲਾ ਨਹੀਂ ਕੀਤਾ ਤੇ ਨਾ ਹੀ ਕਿਸੇ ਦੇਸ਼ ਦੀ ਇੱਕ ਇੰਚ ਜ਼ਮੀਨ ਉੱਪਰ ਕਬਜ਼ਾ ਕੀਤਾ ਹੈ।ਜੇ ਅਸੀਂ ਚਾਹੁੰਦੇ ਤਾਂ 1971 ਵਿਚ ਉਸ ਦੇਸ਼ ਦੀ ਜ਼ਮੀਨ ਉੱਪਰ ਕਬਜ਼ਾ ਕਰ ਸਕਦੇ ਸੀ। ਮੈਂ ਉਸ ਦੇਸ਼ ਦਾ ਨਾਂਅ ਨਹੀਂ ਲਵਾਂਗਾ।