ਇਸ਼ਤਿਹਾਰੀ ਮੁੱਖ ਮੰਤਰੀ ਹਨ ਕੇਜਰੀਵਾਲ – ਨਵਜੋਤ ਸਿੱਧੂ

ਸੁਲਤਾਨਪੁਰ ਲੋਧੀ, 18 ਦਸੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਲਤਾਨਪੁਰ ਲੋਧੀ ਵਿਖੇ ਕਾਂਗਰਸ ਦੀ ਰੈਲੀ ਦੌਰਾਨ ਆਪਣੇ ਸੰਬੋਧਨ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੱਸਣ ਕਿ ਉਨ੍ਹਾਂ ਦੀ ਕੈਬਨਿਟ ਵਿਚ ਕਿੰਨੀਆਂ ਮਹਿਲਾਵਾਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇਸ਼ਤਿਹਾਰੀ ਮੁੱਖ ਮੰਤਰੀ ਅਤੇ ਪੋਲੀਟੀਕਲ ਟੂਰਿਸਟ ਹਨ ਜੋ ਕਿ ਝੂਠੇ ਵਾਅਦੇ ਕਰਨ ਲਈ ਪੰਜਾਬ ਆਉਂਦੇ ਹਨ।ਪਿਛਲੇ ਸਾਢੇ ਚਾਰ ਸਾਲਾਂ ‘ਚ ਕੇਜਰੀਵਾਲ ਕਿੰਨੀ ਵਾਰ ਪੰਜਾਬ ਆਏ ਹਨ। ਉਨ੍ਹਾਂ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਦਿੰਦਿਆ ਕਿਹਾ ਕਿ ਕੇਜਰੀਵਾਲ ਟੀ.ਵੀ ਉੱਪਰ ਮੇਰੇ ਨਾਲ ਖੁੱਲ੍ਹੀ ਬਹਿਸ ਕਰ ਲੈਣ, ਜੇ ਕੇਜਰੀਵਾਲ ਜਿੱਤਦੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ।ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਖੁਦ ਭਾਜਪਾ ਨਾਲ ਮਿਲ ਗਏ ਹਨ, ਜਦਕਿ ਮੈਂ ਅੱਜ ਪੰਜਾਬ ਕਾਂਗਰਸ ਦਾ ਪ੍ਰਧਾਨ ਹਾਂ।

Leave a Reply

Your email address will not be published. Required fields are marked *