ਨਵੀਂ ਦਿੱਲੀ, 18 ਦਸੰਬਰ – ਮੌਸਮ ਵਿਭਾਗ ਦੇ DG Mrityunjay Mohapatra ਦਾ ਕਹਿਣਾ ਹੈ ਕਿ ਪਿਛਲੇ 3 ਦਿਨਾਂ ਤੋਂ ਉੱਤਰ ਪੱਛਮੀ ਭਾਰਤ ਦੇ ਕੁੱਝ ਹਿੱਸਿਆ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਪੱਛਮੀ ਯੂ.ਪੀ ਅਤੇ ਉੱਤਰੀ ਐਮ.ਪੀ ਦੇ ਕੁੱਝ ਹਿੱਸਿਆ ‘ਚ ਸ਼ੀਤ ਲਹਿਰ ਤੋਂ ਗੰਭੀਰ ਸ਼ੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ।ਅੱਜ ਦੀ ਸਥਿਤੀ ਵਿਚ ਇਨ੍ਹਾਂ ਖੇਤਰਾਂ ਵਿਚ ਔਸਤ ਤੋਂ ਘੱਟ ਅਤੇ ਸ਼ੀਤ ਲਹਿਰ ਤੋਂ ਗੰਭੀਰ ਸ਼ੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ।ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਹਾਲਾਤ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼, ਯੂ.ਪੀ ‘ਚ 21 ਦਸੰਬਰ ਤੱਕ ਬਣੇ ਰਹਿਣਗੇ। ਇਸ ਤੋਂ ਬਾਅਦ ਘੱਟੋ ਘੱਟ ਤਾਪਮਾਨ ਵਿਚ ਥੋੜਾ ਵਾਧਾ ਹੋਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਉੱਤਰ ਪੱਛਮੀ ਭਾਰਤ’ਚ ਦਿਨ ਦਾ ਤਾਪਮਾਨ ਔਸਤ ਤੋਂ ਕਾਫੀ ਹੇਠਾਂ ਹੈ ਤੇ 21 ਦਸੰਬਰ ਤੱਕ ਔਸਤ ਤੋਂ ਹੇਠਾਂ ਰਹਿਣ ਦੀ ਉਮੀਦ ਹੈ।