ਨਵੀਂ ਦਿੱਲੀ, 12 ਮਈ – ਭਾਰਤ ‘ਚ ਕੋਰੋਨਾ ਦੀ ਦੂਸਰੀ ਲਹਿਰ ਨੇ ਜ਼ੋਰ ਫੜਿਆ ਹੋਇਆ ਹੈ ਤੇ ਆਏ ਦਿਨ ਕੋਰੋਨਾ ਦੇ ਕਈ ਮਾਮਲੇ ਦਰਜ ਕੀਤੇ ਜਾ ਰਹੇ ਹਨ।ਮਾਹਿਰਾਂ ਨੇ ਸ਼ੰਕਾ ਜਾਹਿਰ ਕੀਤੀ ਹੈ ਕਿ ਕੋਰੋਨਾ ਦੀ ਜੇਕਰ ਤੀਸਰੀ ਲਹਿਰ ਆਉਂਦੀ ਹੈ ਤਾਂ ਇਸ ਦਾ ਬੱਚਿਆ ਉੱਪਰ ਕਾਫੀ ਅਸਰ ਪੈ ਸਕਦਾ ਹੈ। ਇਸ ਸ਼ੰਕਾ ਨੂੰ ਦੇਖਦੇ ਹੋਏ ਵਿਸ਼ਾ ਮਾਹਿਰ ਕਮੇਟੀ (ਸੀ.ਈ.ਸੀ) ਨੇ 2 ਤੋਂ 18 ਸਾਲ ਦੇ ਬੱਚਿਆ ਉੱਪਰ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੇ ਟ੍ਰਾਇਲ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਮਨਜ਼ੂਰੀ ਮਿਲ ਗਈ ਹੈ। 525 ਲੋਕਾਂ ਉੱਪਰ ਇਹ ਕਲੀਨਿਕਲ ਟ੍ਰਾਇਲ ਦਿੱਲੀ ਅਤੇ ਨਾਗਪੁਰ ਦੇ ਏਮਜ਼ ਅਤੇ ਨਾਗਪੁਰ ਦੇ ਐਮ.ਆਈ.ਐਮ.ਐੱਸ ਹਸਪਤਾਲ ‘ਚ ਹੋਵੇਗਾ।