ਨਵੀਂ ਦਿੱਲੀ, 18 ਦਸੰਬਰ – ਦਿੱਲੀ ਸਰਕਾਰ ਨੇ LNJP ਹਸਪਤਾਲ ਤੋਂ ਬਾਅਦ 4 ਹੋਰ ਹਸਪਤਾਲਾਂ ਨੂੰ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦਾ Dedicated Centre ਬਣਾਇਆ ਹੈ। ਹੁਣ ਸਰ ਗੰਗਾ ਰਾਮ ਹਸਪਤਾਲ, ਮੈਕਸ (ਸਾਕੇਤ), ਫੋਰਟਿਸ (ਵਸੰਤ ਕੁੰਜ) ਅਤੇ ਬੱਤਰਾ ਹਸਪਤਾਲ (ਤੁਗਲਕਾਬਾਦ) ਨੂੰ ਵੀ ਓਮੀਕਰੋਨ ਦਾ Dedicated Centre ਬਣਾਇਆ ਗਿਆ ਹੈ। ਇਸ ਦੇ ਨਾਲ ਹੁਣ ਦਿੱਲੀ ਦੇ 5 ਹਸਪਤਾਲਾਂ ਵਿਚ ਓਮੀਕਰੋਨ ਦਾ ਇਲਾਜ ਹੋਵੇਗਾ।ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਦਾ LNJP ਹਸਪਤਾਲ ਹੀ ਓਮੀਕਰੋਨ ਦਾ Dedicated Centre ਸੀ।