ਫ਼ਰੀਦਕੋਟ, 20 ਦਸੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੇਅਦਬੀ ਅਤੇ ਗੋਲੀਕਾਂਡ ਮਾਮਲੇ ‘ਚ ਇਨਸਾਫ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਧਰਨੇ ‘ਤੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਬੇਟੇ ਸੁਖਰਾਜ ਸਿੰਘ ਨੂੰ ਮਿਲੇ। ਸੁਖਰਾਜ ਸਿੰਘ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਤੁਸੀ 3 ਮਹੀਨਿਆ ਵਿਚ ਕੀ ਕੀਤਾ? ਸਿੱਧੂ ਨੇ ਕਿਹਾ ਕਿ ਸਿਸਟਮ ਨੂੰ ਜਵਾਬ ਦੇਣਾ ਹੋਵੇਗਾ। ਜੇ ਮੈਨੂੰ ਫੈਸਲਾ ਲੈਣ ਦੀ ਤਾਕਤ ਮਿਲੇ ਤਾਂ ਇੱਕ ਦਿਨ ‘ਚ ਇਨਸਾਫ ਹੋਵੇਗਾ।ਮੈਂ ਤੁਹਾਨੂੰ ਸਮਰਥਨ ਦੇਣ ਲਈ ਆਇਆ ਹਾਂ।ਦੱਸ ਦਈਏ ਕਿ ਬਹਿਬਲ ਕਲਾਂ ਗੋਲੀਕਾਂਡ ‘ਚ ਕ੍ਰਿਸ਼ਨ ਭਗਵਾਨ ਦੀ ਮੌਤ ਹੋ ਗਈ ਸੀ।