ਫਗਵਾੜਾ, 20 ਦਸੰਬਰ (ਰਮਨਦੀਪ) – ਫਗਵਾੜਾ ਦੇ ਮੁਹੱਲਾ ਹਦੀਆਬਾਦ ਵਿਖੇ ਜ਼ਮੀਨੀ ਵਿਵਾਦ ਦੇ ਚੱੱਲਦਿਆ 2 ਧਿਰਾਂ ਵਿੱਚ ਹੋਏ ਝਗੜੇ ਦੌਰਾਨ ਦੋਵੇਂ ਧਿਰਾਂ ਦੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋ ਗਏ। ਜਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਵਿਖੇ ਦਾਖਲ ਇੱਕ ਧਿਰ ਦੀ ਦਲਜੀਤ ਕੌਰ ਅਤੇ ਉਸ ਦੇ ਬੇਟੇ ਨੇ ਦੱਸਿਆ ਉਨਾਂ ਦਾ ਉਨਾਂ ਦੀ ਤਾਈ ਅਤੇ ਉਸ ਦੇ ਲੜਕਿਆ ਨਾਲ ਥਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਦਾ ਵਾਰਡ ਕੌਸਲਰ ਵੱਲੋ ਫੈਸਲਾ ਵੀ ਕਰਵਾ ਦਿੱਤਾ ਗਿਆ ਸੀ। ਪਰ ਇਸ ਸਭ ਦੇ ਬਾਵਜੂਦ ਵੀ ਉਹ ਜਦੋਂ ਸਵੇਰ ਸਮੇਂ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਉਸ ਦੇ ਤਾਏ ਦੇ ਲੜਕਿਆ ਨੇ ਤੇਜਧਾਰ ਹਥਿਆਰਾਂ ਨਾਲ ਉਨਾਂ ਉੱਪਰ ਹਮਲਾ ਕਰ ਦਿੱਤਾ ਜਿਸ ਨਾਲ ਉਨਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਜਖਮੀ ਹੋ ਗਏ।ਓਧਰ ਦੂਸਰੀ ਧਿਰ ਦੇ ਸਾਹਿਲ ਨੇ ਉਨਾਂ ਉਪਰ ਲੱਗੇ ਅਰੋਪਾ ਨੂੰ ਸਿਰੇ ਤੋਂ ਖਾਰਜ ਕਰਦਿਆ ਉਲਟਾ ਪਹਿਲੀ ਧਿਰ ਦੁਆਰਾ ਉਸ ਉਪਰ ਅਤੇ ਉਸ ਦੇ ਪਰਿਵਾਰ ਉੱਪਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਸਾਹਿਲ ਨੇ ਕਿਹਾ ਕਿ ਉਸ ਦੇ ਚਾਚੇ ਦੇ ਲੜਕਿਆ ਨੇ ਉਸ ਦੀ ਮਾਂ ਅਤੇ ਭੈਣ ਸਮੇਤ ਉਸ ਦੇ ਭਰਾਵਾਂ ‘ਤੇ ਹਮਲਾ ਕੀਤਾ ਜਦ ਕਿ ਹਸਪਤਾਲ ਵਿਖੇ ਆ ਕੇ ਪੁਲਿਸ ਦੀ ਮੌਜ਼ੂਦਗੀ ਵਿੱਚ ਉਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ।ਦੋਵੇਂ ਧਿਰਾਂ ਨੇ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।