ਨਵੀਂ ਦਿੱਲੀ, 20 ਦਸੰਬਰ – ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਮਾਮਲੇ ‘ਚ ਕਾਂਗਰਸ ਦੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਵਿਵਾਦਿਤ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਬੇਅਦਬੀ ਭਿਆਨਕ ਹੈ ਪਰ ਸੱਭਿਅਕ ਦੇਸ਼ ਵਿਚ lynching ਵੀ ਘੱਟ ਭਿਆਨਕ ਨਹੀਂ ਹੈ। ਮੇਰੀ ਅਧਿਕਾਰੀਆਂ ਨੂੰ ਅਪੀਲ ਹੈ ਕਿ ਉਨ੍ਹਾਂ ਸਾਰਿਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਕਾਨੂੰਨ ਨੂੰ ਹੱਥ ਵਿਚ ਲਿਆ ਹੈ।ਅਭਿਸ਼ੇਕ ਮਨੂ ਸੰਘਵੀ ਦੇ ਇਸ ਟਵੀਟ ‘ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਰੀਟਵੀਟ ਕਰਦਿਆ ਕਿਹਾ ਕਿ ਦੋਹਰੀ ਖੇਡ ਖੇਡਣਾ ਬੰਦ ਕਰੋ। ਪੰਜਾਬ ‘ਚ ਸਰਕਾਰ ਤੁਹਾਡੀ ਹੈ, ਤੁਹਾਡੀ ਪੁਲਿਸ ਹੈ ਤੇ ਤੁਹਾਡੀਆਂ ਹੀ ਖੁਫੀਆ ਏਜੰਸੀਆਂ ਹਨ।ਗੁਰੂ ਘਰ ‘ਚ ਹੋਈ ਬੇਅਦਬੀ ਦੀ ਜਾਂਚ ਤੋਂ ਕੌਣ ਰੋਕ ਰਿਹਾ ਹੈ।