ਚੰਡੀਗੜ੍ਹ, 20 ਦਸੰਬਰ – ਬੇਅਦਬੀ ਮਾਮਲਿਆਂ ‘ਤੇ ਬੋਲਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਨ ਕਿ ਸਾਡੀ ਸਰਕਾਰ ਸਮੇਂ ਹੋਈ ਬੇਅਦਬੀ ‘ਤੇ ਤੁਸੀ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅੰਦਰ ਕੀਤਾ ਜਾਵੇ।ਹੁਣ ਤੁਹਾਡੀ ਸਰਕਾਰ ਨੂੰ 5 ਸਾਲ ਹੋ ਚੱਲੇ ਹਨ, ਤੁਸੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜਿਆਂ, ਇਸ ਮੁੱਦੇ ‘ਤੇ ਰਾਜਨੀਤੀ ਕੀਤੀ ਹੈ। ਜਾਣ ਬੁੱਝ ਕੇ 5 ਸਾਲ ਸਿਰਫ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ‘ਚ ਲਗਾਏ ਹਨ। ਸੁਖਬੀਰ ਬਾਦਲ ਅਨੁਸਾਰ ਅਸੀਂ ਇਸ ਮੁੱਦੇ ‘ਤੇ ਸਿਆਸਤ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਫੜੇ ਜਾਣ। ਪਿਛਲੇ 5 ਸਾਲਾਂ ‘ਚ ਬੇਅਦਬੀ ਦਾ ਕੋਈ ਦੋਸ਼ੀ ਨਹੀਂ ਫੜਿਆ ਗਿਆ, ਜਿਸ ਕਰਕੇ ਬੇਅਦਬੀ ਕਰਨ ਵਾਲਿਆਂ ਦੇ ਹੌਸਲੇ ਵੱਧ ਗਏ ਹਨ। ਬੜੇ ਦੁੱਖ ਦੀ ਗੱਲ ਹੈ ਕਿ ਉਪ ਮੁੱਖ ਮੰਤਰੀ ਦੀ ਜਾਂਚ ਕਮੇਟੀ ਬਣਾਈ ਹੈ ਜਦਕਿ ਜਾਂਚ ਕਮੇਟੀ ਵਿਚ ਇੱਕ ਜੱਜ ਨੂੰ ਹੋਣਾ ਚਾਹੀਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀ ਦੋਸ਼ੀਆਂ ਨੂੰ ਫੜਨਾ ਨਹੀਂ ਚਾਹੁੰਦੇ।