ਚੰਡੀਗੜ੍ਹ, 21 ਦਸੰਬਰ – ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਉੱਪਰ ਡਰੱਗਜ਼ ਮਾਮਲੇ ‘ਚ ਦਰਜ ਹੋਈ ਐੱਫ.ਆਈ.ਆਰ ‘ਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਐੱਫ.ਆਈ.ਆਰ ਬਦਲਾਖੋਰੀ ਦੀ ਰਾਜਨੀਤੀ ਹੈ। ਕਾਂਗਰਸ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਸਾਨੂੰ ਫੜਨ ਲਈ 3 ਵਾਰ ਡੀ.ਜੀ.ਪੀ ਬਦਲੇ ਗਏ ਹਨ, ਮੈਨੂੰ ਫੜ ਲਓ-ਜਿੱਥੇ ਮਰਜ਼ੀ ਲੈ ਚੱਲੋਂ, ਪਰ ਅਕਾਲੀ ਦਲ ਡਰਨ ਵਾਲਾ ਨਹੀਂ ਹੈ।ਸਰਕਾਰ ਨੂੰ ਬਦਲਾਖੋਰੀ ਦਾ ਖਮਿਆਜ਼ਾ ਭੁਗਤਣਾ ਪਵੇਗਾ।