ਫਗਵਾੜਾ, 21 ਦਸੰਬਰ (ਐੱਮ.ਐੱਸ.ਰਾਜਾ) – ਫਗਵਾੜਾ ਇਲਾਕੇ ਵਿੱਚ ਵੱਧ ਰਹੀਆਂ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਇਲਾਕਾ ਵਾਸੀਆਂ ਦੇ ਨਾਲ ਫਗਵਾੜਾ ਪੁਲਿਸ ਦੀ ਵੀ ਨੀਂਦ ਉਡਾ ਕੇ ਰੱਖੀ ਹੋਈ ਹੈ। ਚੋਰਾਂ ਵੱਲੋਂ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੰਘਣੀ ਵਸੋਂ ਵਾਲੇ ਮੁਹੱਲਾ ਪਲਾਹੀ ਗੇਟ ਫਗਵਾੜਾ ਵਿਖੇ ਜਿੱਥੇ ਕਿ ਦਿਨ ਚੜ੍ਹਦੇ ਹੀ ਚੋਰ ਇੱਕ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਨੂੰ ਨੇ ਦੱਸਿਆ ਕਿ ਉਹ ਆਪਣੇ ਦੋਵੇਂ ਬੱਚਿਆਂ ਅਤੇ ਭਰਜਾਈ ਨਾਲ ਆਪਣੇ ਪਿਤਾ ਭਾਗ ਰਾਮ ਜੋ ਕਿ ਅਮਰੀਕਾ ਵਿੱਚ ਪਰਿਵਾਰ ਸਮੇਤ ਰਹਿੰਦੇ ਹਨ ਦੇ ਘਰ ਵਿੱਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਸਵੇਰ ਸਮੇਂ ਉਹ ਘਰੋਂ ਗੇਟ ਨੂੰ ਤਾਲਾ ਲਗਾ ਕੇ ਮੰਡੀ ਵਿੱਚੋਂ ਸਬਜੀ ਲੈਣ ਗਈ ਸੀ ਤੇ ਵਾਪਿਸ ਜਦੋ ਘਰ ਆਈ ਤਾਂ ਦੇਖਿਆ ਕਿ ਘਰ ਦੀ ਅਲਮਾਰੀ ਦੇ ਤਾਲੇ ਖੁੱਲੇ ਹੋਏ ਸਨ ਤੇ ਸਮਾਨ ਸਾਰਾ ਬਿਖਰਿਆ ਪਿਆ ਸੀ ਤੇ ਚੋਰ ਉਨਾਂ ਦੇ ਦੋਵੇਂ ਬੱਚਿਆਂ ਨੂੰ ਕਮਰੇ ਦਾ ਬਾਹਰੋਂ ਦਰਵਾਜਾ ਲਾ ਕੇ 4 ਤੋਲੇ ਦੇ ਸੋਨੇ ਦੇ ਗਹਿਣੇ ਅਤੇ 50 ਹਜਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਚੁੱਕੇ ਸਨ। ਇਸ ਬਾਰੇ ਉਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।ਓਧਰ ਇਸ ਚੋਰੀ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜਾ ਲਿਆ।ਥਾਣਾ ਸਿਟੀ ਦੇ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।