ਰਾਜਪੁਰਾ, 21 ਦਸੰਬਰ – ਰਾਜਪੁਰਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਟਿਫਿਨ ‘ਚ ਪਰਾਂਠਿਆਂ ਦੀ ਥਾਂ ਬੰਬ ਮਿਲ ਰਹੇ ਹਨ ਤੇ ਪੰਜਾਬ ਸਰਕਾਰ ਡਰੋਨ ਦੀ ਜਾਣਕਾਰੀ ਲੁਕੋ ਰਹੀ ਹੈ। ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਉੱਪਰ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਰੰਧਾਵਾ ਨੇ ਕਦੇ ਫੌਜ਼ ਦੀ ਵਰਦੀ ਨਹੀਂ ਦੇਖੀ। ਕੀ ਉਨ੍ਹਾਂ ਨੂੰ ਡਰੋਨ ਦਿਖਾਈ ਨਹੀਂ ਦਿੰਦੇ? ਇਹ ਲੋਕ ਸਿਰਫ 10 ਦਿਨ ਲਈ ਕੁਰਸੀ ‘ਤੇ ਹਨ।ਉਨ੍ਹਾਂ ਕਿਹਾ ਕਿ 2-3 ਦਿਨਾਂ ‘ਚ ਭਾਜਪਾ ਦੇ ਪੰਜਾਬ ਪ੍ਰਭਾਰੀ ਗਜ਼ੇਂਦਰ ਸ਼ੇਖਾਵਵਤ ਨਾਲ ਬੈਠਕ ਹੋਵੇਗੀ ਤੇ ਉਨ੍ਹਾਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਵੇਗੀ।