ਅੰਮ੍ਰਿਤਸਰ, 22 ਦਸੰਬਰ – ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਖਿਲਾਫ ਡਰੱਗਜ਼ ਮਾਮਲੇ ‘ਚ ਦਰਜ FIR ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕਿਹਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਉੱਪਰ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਹੁਣ ਮਜੀਠੀਆ ਉੱਪਰ ਦਰਜ FIR ‘ਤੇ ਸਵਾਲ ਚੁੱਕ ਰਿਹਾ ਹੈ, ਪਰ ਸਾਢੇ ਚਾਰ ਸਾਲ ਕੈਪਟਨ ਨੇ ਕਿਉਂ ਕੁੱਝ ਨਹੀਂ ਕੀਤਾ। ਕੈਪਟਨ ਖੁਦ ਅਕਾਲੀਆਂ ਨੂੰ ਬਚਾਉਂਦਾ ਰਿਹਾ ਹੈ। ਹੁਣ ਤੱਕ ਕੈੋਪਟਨ ਅਤੇ ਬਾਦਲ ਇੱਕ ਦੂਜੇ ਦਾ ਸਾਥ ਦਿੰਦੇ ਰਹੇ ਹਨ ਜੋ ਕਿ ਸਿਰਫ ਦਿਖਾਵਾ ਕਰਨ ਲਈ ਇੱਕ ਦੂਜੇ ਦੀ ਵਿਰੋਧਤਾ ਕਰਦੇ ਰਹੇ ਹਨ। ਪਰ ਹੁਣ ਇਨ੍ਹਾਂ ਦੀ ਸਾਂਝ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ।