ਨਵੀਂ ਦਿੱਲੀ, 12 ਮਈ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੇ ਕੋਵੈਕਸੀਨ ਤੇ ਕੋਵਿਸ਼ੀਲਡ ਦੀਆਂ 67-67 ਡੋਜ਼ਸ ਦੀ ਮੰਗ ਕੀਤੀ ਸੀ ਪਰੰਤੂ ਕੋਵੈਕਸੀਨ (ਭਾਰਤ ਬਾਇਓਟੈਕ) ਨੇ ਉਨ੍ਹਾਂ ਨੂੰ ਲਿਖ ਦਿੱਤਾ ਕਿ ਉਹ ਪ੍ਰਦਾਨ ਨਹੀ ਕਰ ਸਕਦੇ।ਉਨ੍ਹਾਂ ਲਿਖਿਆ ਕਿ ਉਹ ਸਰਕਾਰੀ ਅਧਿਕਾਰੀਆ ਦੇ ਨਿਰਦੇਸ਼ਾਂ ‘ਤੇ ਕੋਵੈਕਸੀਨ ਤੇ ਕੋਵਿਸ਼ੀਲਡ ਦੀਆਂ ਖੁਰਾਕਾਂ ਰਵਾਨਾ ਕਰ ਰਹੇ ਹਨ।ਜ਼ਾਹਿਰ ਹੈ ਕਿ ਇਹ ਕੇਂਦਰ ਸਰਕਾਰ ਦੇ ਅਧਿਕਾਰੀ ਹਨ।