ਚੰਡੀਗੜ੍ਹ, 12 ਮਈ – ਪੰਜਾਬ ਸਰਕਾਰ ਵੱਲੋਂ ਹੋਰ ਕਾਲਜ ਖੋਲ੍ਹਣ ਲਈ ਸਰਕਾਰੀ ਕਾਲਜਾਂ ਤੋਂ ਫੰਡ ਮੰਗਣ ਦਾ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ। ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਹਰ ਕੋਈ ਜਾਣਦਾ ਹੈ ਕਿ ਕੋਈ ਨਵਾਂ ਕਾਲਜ ਨਹੀ ਖੁੱਲੇ੍ਹਗਾ, ਪਰ ਜਿਹੜੇ ਸਰਕਾਰੀ ਕਾਲਜ ਕੋਰੋਨਾ ਦੇ ਚੱਲਦਿਆ ਪਹਿਲਾ ਤੋਂ ਹੀ ਵਿੱਤੀ ਦਬਾਅ ਹੇਠ ਕੰਮ ਕਰ ਰਹੇ ਹਨ ਉਹ ਜਰੂਰ ਬੰਦ ਹੋ ਜਾਣਗੇ।ਜ਼ਿਕਰਯੋਗ ਹੈ ਕਿ ਡਾਇਰੈਕਟਰ ਸਿੱਖਿਆ ਵਿਭਾਗ (ਕ) ਵੱਲੋਂ ਪੱਤਰ ਜਾਰੀ ਕਰਕੇ ਸਰਕਾਰੀ ਕਾਲਜਾਂ ਜਿਨ੍ਹਾਂ ਕੋਲ ਫੰਡ ਵਿਚ 5 ਲੱਖ ਰੁਪਏ ਤੋਂ ਵੱਧ ਦੀ ਰਕਮ ਉਪਲਬਧ ਹੈ ਨੂੰ ਹਾਇਰ ਐਜੂਕੇਸ਼ਨ ਡਿਵੈਲਪਮੈਂਟ ਦੇ ਖਾਤੇ ਵਿਚ 5 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ ਗਿਆ ਹੈ।