ਜਿਸ ਵਿਅਕਤੀ ਦੇ ਚਿੱਥੜੇ ਉੱਡੇ, ਉਸ ਦੇ ਸਰੀਰ ਨਾਲ ਬੰਨਿਆ ਹੋਇਆ ਸੀ ਬੰਬ – ਪੁਲਿਸ ਕਮਿਸ਼ਨਰ ਨੂੰ ਖਦਸ਼ਾ

ਲੁਧਿਆਣਾ, 23 ਦਸੰਬਰ – ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਆਇਆ ਹੈ। ਉਨਾਂ ਇਸ ਗੱਲ ਦਾ ਖਦਸ਼ਾ ਜਾਹਿਰ ਕੀਤਾ ਕਿ ਜਿਸ ਵਿਅਕਤੀ ਦੇ ਚਿੱਥੜੇ ਉੱਡੇ ਹਨ, ਉਸ ਦੇ ਸਰੀਰ ਨਾਲ ਹੀ ਬੰਬ ਬੰਨਿ੍ਹਆ ਹੋਇਆ ਸੀ। ਹੋ ਸਕਦਾ ਹੈ ਕਿ ਇਹ ਵਿਅਕਤੀ ਹੀ ਬੰਬ ਅੰਦਰ ਲੈ ਕੇ ਆਇਆ ਹੋਣਾ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *