ਜਲੰਧਰ, 25 ਦਸੰਬਰ – ਕ੍ਰਿਕੇਟ ਤੋਂ ਸੰਨਿਆਸ ਲੈਣ ਵਾਲੇ ਭਾਰਤ ਦੇ ਸਟਾਰ ਸਪਿਨਰ ਹਰਭਜਨ ਸਿੰਘ ਜਲੰਧਰ ਪਹੁੰਚੇ ਜਿੱਥੇ ਕਿ ਪੱਤਰਕਾਰ ਵਾਰਤਾ ਦੌਰਾਨ ਇਸ਼ਾਰਿਆ ਇਸ਼ਾਰਿਆਂ ਵਿਚ ਰਾਜਨੀਤੀ ਵਿਚ ਜਾਣ ਦੀ ਗੱਲ ਕਹੀ। ਨਾਲ ਹੀ ਕਿਹਾ ਕਿ ਜਦੋਂ ਵੀ ਮੈਂ ਰਾਜਨੀਤੀ ਵਿਚ ਜਾਵਾਂਗਾ ਤਾਂ ਇਸ ਬਾਰੇ ਪਹਿਲਾ ਮੀਡੀਆ ਨੂੰ ਜ਼ਰੂਰ ਦੱਸਾਂਗਾ।ਫਿਲਹਾਲ ਮੈਂ ਕਿਸੇ ਰਾਜਨੀਤਿਕ ਪਾਰਟੀ ‘ਚ ਜਾਣ ਦਾ ਫੈਸਲਾ ਨਹੀਂ ਕੀਤਾ ਹੈ ਪਰ ਜਦੋਂ ਵੀ ਮੈਂ ਰਾਜਨੀਤੀ ਵਿਚ ਜਾਵਾਂਗਾ ਤਾਂ ਪੂਰੀ ਤਰਾਂ ਤਿਆਰ ਹੋ ਕੇ ਜਾਵਾਂਗਾ। Turbanator ਦੇ ਨਾਂਅ ਨਾਲ ਮਸ਼ਹੂਰ ਹਰਭਜਨ ਸਿੰਘ ਅਨੁਸਾਰ ਚੋਣਾਂ ਦਾ ਸਮਾਂ ਨਜ਼ਦੀਕ ਹੈ ਤੇ ਹਰ ਰਾਜਨੀਤਿਕ ਪਾਰਟੀ ‘ਚ ਉਨ੍ਹਾਂ ਦੇ ਜਾਣਕਾਰ ਹਨ। ਉਨ੍ਹਾਂ ਨਾਲ ਜਦੋਂ ਵੀ ਮੇਰੀ ਫੋਟੋ ਖਿੱਚੀ ਜਾਂਦੀ ਹੈ ਤਾਂ ਸਾਰੇ ਕਹਿਣ ਲੱਗਦੇ ਹਨ ਕਿ ਮੈਂ ਉਸ ਪਾਰਟੀ ਵਿਚ ਜਾ ਰਿਹਾ ਹਾਂ, ਪਰ ਅਜਿਹਾ ਬਿਲਕੁਲ ਨਹੀਂ ਹੈ।ਪੰਜਾਬ ਦੀ ਖੁਸ਼ਹਾਲੀ ਲਈ ਕਿਹੜੀ ਪਾਰਟੀ ਸਹੀ ਹੈ, ਇਸ ਬਾਰੇ ਨਹੀਂ ਦੱਸਿਆ ਜਾ ਸਕਦਾ ਪਰ ਜੋ ਵੀ ਉਮੀਦਵਾਰ ਪਾਰਟੀ ਛੱਡ ਕੇ ਪਹਿਲਾਂ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਲੋਕਾਂ ਬਾਰੇ ਸੋਚੇਗਾ। ਲੋਕ ਉਸ ਨੂੰ ਹੀ ਪਸੰਦ ਕਰਨਗੇ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ‘ਚ ਖੇਡਾਂ ਦੇ ਪੱਧਰ ‘ਤੇ ਬੋਲਦਿਆ ਕਿਹਾ ਕਿ ਪੰਜਾਬ ਵਿਚ ਖੇਡਾਂ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਹੈ ਤੇ ਹਰਿਆਣਾ ਦਾ ਪੱਧਰ ਉੱਪਰ ਆ ਗਿਆ ਹੈ। ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ‘ਚ ਸਪੋਰਟਸ ਇੰਡਸਟਰੀ ਦਾ ਬਿੱਲ ਵਧਾ ਦੇਣ ਤਾਂ ਖੇਡਾਂ ‘ਚ ਪੰਜਾਬ ਦਾ ਨਾਂਅ ਉੱਪਰ ਆ ਸਕਦਾ ਹੈ।