ਕਪਿਲ ਸ਼ਰਮਾ ਸ਼ੋਅ ਫੇਮ ਸੁਗੰਧਾ ਮਿਸ਼ਰਾ ਉੱਪਰ ਫਗਵਾੜਾ ਪੁਲਿਸ ਨੇ ਕੀਤਾ ਮਾਮਲਾ ਦਰਜ

ਫਗਵਾੜਾ, 6 ਮਈ – ਕਾਮੇਡੀ ਕਲਾਕਾਰ ਸੁਗੰਧਾ ਮਿਸ਼ਰਾ ਉੱਪਰ ਫਗਵਾੜਾ ਪੁਲਿਸ ਨੇ ਕੋਰੋਨਾ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੱਸਦਈਏ ਕਿ 26 ਅਪ੍ਰੈਲ ਨੂੰ ਸੁਗੰਧਾ ਮਿਸ਼ਰਾ ਦੇ ਵਿਆਹ ਦਾ ਸਮਾਗਮ ਹੋਟਲ ਕਲੱਬ ਕਬਾਨਾ ਵਿਖੇ ਕੀਤਾ ਗਿਆ ਸੀ ਜਿਸ ਦੀ ਵੀਡੀਓ ਵਾਇਰਲ ਹੋਈ ਸੀ।ਸਮਾਗਮਦੌਰਾਨ ਕੋਰੋਨਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੋਰੋਨਾ ਹਿਦਾਇਤਾਂ ਦੀ ਉਲੰਘਣਾ ਕਰਦੇ ਹੋਏ ਜ਼ਿਆਦਾ ਇਕੱਠ ਕੀਤਾ ਗਿਆ ਸੀ।ਡੀ.ਐੱਸ.ਪੀਫਗਵਾੜਾ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਗੰਧਾ ਮਿਸ਼ਰਾ, ਲੜਕੇ ਵਾਲਿਆ ਅਤੇ ਹੋਟਲ ਦੇ ਪ੍ਰਬੰਧਕਾਂ ਉੱਪਰ ਮਾਮਲਾ ਦਰਜ ਕੀਤਾ ਹੈ। ਫਿਲਹਾਲਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। Notice: JavaScript is required for this content.

ਟਵਿਟਰ ਨੇ ਸਸਪੈਂਡ ਕੀਤਾ ਕੰਗਨਾ ਰਣੌਤ ਦਾ ਅਕਾਊਂਟ

ਮੁੰਬਈ, 4 ਮਈ – ਵਿਵਾਦਿਤ ਬਿਆਨ ਦੇ ਕੇ ਸੁਰਖੀਆ ‘ਚ ਰਹਿਣ ਵਾਲੀ ਫਿਲਮੀ ਹੈਰੋਇਨ ਕੰਗਨਾ ਰਣੌਤ…