ਨਵੀਂ ਦਿੱਲੀ, 29 ਦਸੰਬਰ – ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਕੱਲ੍ਹ ਦਰਜ ਕੀਤੇ ਗਏ 496 ਨਵੇਂ ਮਾਮਲਿਆਂ ਨਾਲ ਕੋਵਿਡ-19 ਸਕਰਾਤਮਕਤਾ ਦਰ ਲਗਭਗ 1% ਹੈ।ਅੰਤਰਰਾਸ਼ਟਰੀ ਉਡਾਣਾਂ ਆਉਣ ਨਾਲ ਕੋਵਿਡ-19 ਦੇ ਮਾਮਲੇ ਵਧੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ‘ਚ ਓਮੀਕਰੋਨ ਦੇ ਕਿਸੇ ਵੀ ਮਰੀਜ਼ ਨੂੰ ਆਕਸੀਜਨ ਦੀ ਲੋੜ ਨਹੀਂ ਪਈ ਹੈ।