ਅੰਮ੍ਰਿਤਸਰ, 29 ਦਸੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਟਰਾਂਸਪੋਰਟਰਾਂ, ਟਰੱਕ ਆਪ੍ਰੇਟਰਾਂ ਦੇ ਨਾਲ ਤਿੰਨ ਪਹੀਆ ਵਾਹਨ ਚਾਲਕਾਂ ਲਈ ਨਵੀ ਪਾਲਿਸੀ ਬਣਾਈ ਜਾ ਰਹੀ ਹੈ। ਪੰਜਾਬ ਵਿਚ ਅਕਾਲੀ ਬਸਪਾ ਗੱਠਜੋੜ ਸਰਕਾਰ ਬਣਨ ‘ਤੇ ਪੰਜਾਬ ਵਿਚ ਟਰਾਂਸਪੋਰਟ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਜਾਵੇਗਾ, ਜਿਸ ਦੇ ਮੈਂਬਰ ਟਰਾਂਸਪੋਰਟਰਾਂ ਦੇ ਪ੍ਰਤੀਨਿਧੀ ਹੋਣਗੇ।ਪਾਲਿਸੀ ਵਿਚ ਇਸ ਲਈ 25 ਕਰੋੜ ਦਾ ਬਜਟ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਅਕਾਲੀ ਬਸਪਾ ਗੱਠਜੋੜ ਸਰਕਾਰ ਆਉਣ ‘ਤੇ ਟਰੱਕ ਯੂਨੀਅਨਾਂ ਬਹਾਲ ਕੀਤੀ ਜਾਣਗੀਆਂ ਤੇ ਟਰਾਂਸਪੋਰਟਰਾਂ ਤੋਂ ਗੁੰਡਾ ਪਰਚੀ ਬੰਦ ਹੋਵੇਗੀ ਜਦਕਿ ਪੁਰਾਣੇ ਆਟੋ ਰਿਕਸ਼ਾ ਈ-ਰਿਕਸ਼ਾ ਵਿਚ ਤਬਦੀਲ ਕੀਤੇ ਜਾਣਗੇ।ਇਸ ਤੋਂ ਇਲਾਵਾ ਸਕੂਲ ਵੈਨਾਂ ਦਾ ਟੈਕਸ ਸਿਸਟਮ ਕਮਰਸ਼ੀਲ ਨਾਲ਼ੋ ਘੱਟ ਕੀਤਾ ਜਾਵੇਗਾ।