ਪੰਜਾਬ ‘ਚ ਦਲਿਤ ਮੁੱਖ ਮੰਤਰੀ ਦੇ ਐਲਾਨ ‘ਤੇ ਪੰਜਾਬ ਭਾਜਪਾ ਦਾ ਯੂ-ਟਰਨ

ਚੰਡੀਗੜ੍ਹ, 29 ਦਸੰਬਰ – ਪੰਜਾਬ ‘ਚ ਦਲਿਤ ਮੁੱਖ ਮੰਤਰੀ ਦੇ ਐਲਾਨ ਤੋਂ ਪੰਜਾਬ ਭਾਜਪਾ ਭਾਜਪਾ ਨੇ ਯੂ-ਟਰਨ ਮਾਰਿਆ ਹੈ। ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਪਾਰਟੀ ਹਾਈਕਾਨ ਉੱਪਰ ਸੁੱਟਦਿਆਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਮਹੱਤਵਪੂਰਨ ਫੈਸਲਾ ਭਾਜਪਾ ਦੀ ਪਾਰਲੀਮਾਨੀ ਕਮੇਟੀ ਕਰੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ‘ਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫ਼ਿਰੋਜ਼ਪੁਰ ਆ ਰਹੇ ਹਨ ਜਿੱਥੇ ਕਿ ਉਹ ਪੀ.ਜੀ.ਆਈ ਸੈਟਾਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਦੀ ਹੋਣ ਵਾਲੀ ਰੈਲੀ ਇਤਿਹਾਸਿਕ ਹੋਵੇਗੀ।

Leave a Reply

Your email address will not be published. Required fields are marked *