ਸ੍ਰੀਨਗਰ, 3 ਜਨਵਰੀ – ਬੀ.ਐੱਸ.ਐੱਫ ਨੇ ਜੰਮੂ ਕਸ਼ਮੀਰ ‘ਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਇੱਕ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ।ਬੀ.ਐੱਸ.ਐੱਫ ਦੇ ਜਵਾਨਾਂ ਨੇ ਅਰਨੀਆ ਸੈਕਟਰ ‘ਚ ਗਸ਼ਤ ਦੌਰਾਨ ਸ਼ੱਕੀ ਗਤੀਵਿਧੀ ਦੇਖੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਘੁਸਪੈਠੀਏ ਨੂੰ ਢੇਰ ਕੀਤਾ ਹੈ।ਇਸ ਦੀ ਪੁਸ਼ਟੀ ਬੀ.ਐੱਸ.ਐੱਫ ਵੱਲੋਂ ਕੀਤੀ ਗਈ ਹੈ।