ਜੋਹਾਂਸਬਰਗ, ਜਨਵਰੀ – ਭਾਰਤ ਅਤੇ ਸਾਊਥ ਅਫਰੀਕਾ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਤੀਸਰਾ ਕ੍ਰਿਕੇਟ ਟੈਸਟ ਮੈਚ ਅੱਜ ਤੋਂ ਜੋਹਾਂਸਬਰਗ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾਂ ਟੈਸਟ 113 ਦੌੜਾਂ ਨਾਲ ਜਿੱਤ ਕੇ ਭਾਰਤੀ ਟੀਮ ਦੇ ਹੌਸਲੇ ਕਾਫੀ ਬੁਲੰਦ ਹਨ, ਜੋ ਕਿ ਦੱਖਣੀ ਅਫਰੀਕਾ ਵਿਚ ਪਹਿਲੀ ਲੜੀ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ।ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।