ਚੰਡੀਗੜ੍ਹ, 8 ਜਨਵਰੀ – ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੇ ਪਰਿਵਾਰ ਵਿਚ ਕੋਰੋਨਾ ਦੀ ਐਂਟਰੀ ਹੋ ਗਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪਤਨੀ ਅਤੇ ਬੇਟੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੀ.ਐਮ.ਓ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਆਪਣੇ ਪਰਿਵਾਰ ਦੀ ਸੰਪਰਕ ਵਿਚ ਨਹੀਂ ਸਨ ਤੇ ਉਹ ਬਾਹਰ ਰਹਿ ਰਹੇ ਸਨ। ਇਹਤਿਆਤਨ ਉਨ੍ਹਾਂ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਅੱਜ ਆਵੇਗੀ।