ਨਵੀਂ ਦਿੱਲੀ, 8 ਜਨਵਰੀ – ਭਾਰਤ ਦੇ 27 ਰਾਜਾਂ ‘ਚ ਕੋਰੋਨਾ ਦਾ ਨਵਾਂ ਵੈਰੀਏਂਟ ਓਮੀਕਰੋਨ ਫੈਲ ਚੁੱਕਾ ਹੈ। ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਓਮੀਕਰੋਨ ਦੇ ਕੁੱਲ 3071 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 1203 ਠੀਕ ਹੋ ਚੁੱਕੇ ਹਨ।ਸਭ ਤੋਂ ਵੱਧ 876 ਮਾਮਲੇ ਮਹਾਂਰਾਸ਼ਟਰ ‘ਚ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ 381 ਠੀਕ ਹੋ ਚੁੱਕੇ ਹਨ।ਦਿੱਲੀ ‘ਚ ਓਮੀਕਰੋਨ ਦੇ 513 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚੋਂ 57 ਠੀਕ ਹੋ ਚੁੱਕੇ ਹਨ।ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵਿਚ ਓਮੀਕਰੋਨ ਦੇ 2 ਮਾਮਲੇ ਸਾਹਮਣੇ ਆਏ ਸਨ ਤੇ ਦੋਵੇਂ ਮਰੀਜ਼ ਠੀਕ ਹੋ ਚੁੱਕੇ ਹਨ।