ਨਵੀਂ ਦਿੱਲੀ, 10 ਜਨਵਰੀ – ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੀ ਚੇਅਰਪਰਸਨ ਨੇ ਟਵੀਟਰ ਇੰਡੀਆ ਨੂੰ ਫਿਲਮੀ ਕਲਾਕਾਰ ਸਿਧਾਰਥ ਵੱਲੋਂ ਭਾਰਤ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਉੱਪਰ ਕੀਤੇ ਕੁਮੈਂਟ ਨੂੰ ਤੁਰੰਤ ਬਲਾਕ ਕਰਨ ਲਈ ਲਿਖਿਆ ਹੈ।ਉਨ੍ਹਾਂ ਸਿਧਾਰਥ ਦੇ ਟਵੀਟ ਨੂੰ ਮਹਿਲਾ ਵਿਰੋਧੀ ਅਤੇ ਅਪਮਾਨਜਨਕ ਦੱਸਦੇ ਹੋਏ ਮਹਾਂਰਾਸ਼ਟਰ ਦੇ ਡੀ.ਜੀ.ਪੀ ਨੂੰ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਐੱਫ.ਆਈ.ਆਰ ਦਰਜ ਕਰਨ ਲਈ ਕਿਹਾ ਹੈ।