ਨਵੀਂ ਦਿੱਲੀ, 13 ਜਨਵਰੀ – ਭਾਰਤ ‘ਚ 24 ਘੰਟਿਆਂ ਦੌਰਾਨ ਕੋਰਨਾ ਦੇ ਮਾਮਲਿਆਂ ‘ਚ 27% ਇਜ਼ਾਫਾ ਹੋਇਆ ਹੈ। 24 ਘੰਟਿਆਂ ਦੌਰਾਨ ਕੋਰਨਾ ਦੇ 2 ਲੱਖ 47 ਹਜ਼ਾਰ 417 ਨਵੇਂ ਮਾਮਲੇ ਸਾਹਮਣੇ ਆਏ ਹਨ, 84,825 ਠੀਕ ਹੋਏ ਹਨ ਤੇ 380 ਮਰੀਜ਼ਾਂ ਦੀ ਮੌਤ ਹੋਈ ਹੈ।ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,60,70,510, ਸਰਗਰਮ ਮਾਮਲਿਆ ਦੀ ਗਿਣਤੀ 11,17,531, ਠੀਕ ਹੋਣ ਵਾਲਿਆਂ ਦੀ ਗਿਣਤੀ 3,47,15,361 ਅਤੇ ਕੁੱਲ ਮੌਤਾਂ ਦੀ ਗਿਣਤੀ 4,85,035 ਹੋ ਗਈ ਹੈ।ਇਸ ਤੋਂ ਇਲਾਵਾ 1,54,61,39,465 ਵੈਕਸੀਨੇਸ਼ਨ ਹੋ ਚੁੱਕੀ ਹੈ।