ਅੰਮ੍ਰਿਤਸਰ, 11 ਫਰਵਰੀ – ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਏ ਜਾਣ ‘ਤੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਕੌਰ ਸਿੱਧੂ ਦਾ ਕਹਿਣਾ ਹੈ ਕਿ ਸ਼ਾਇਦ ਉਨ੍ਹਾਂ (ਹਾਈਕਮਾਨ) ਦੀ ਕੋਈ ਮਜਬੂਰੀ ਹੋਵੇਗੀ। ਪਰੰਤੂ ਤੁਸੀ ਇੱਕ ਇਮਾਨਦਾਰ ਵਿਅਕਤੀ ਨੂੰ ਜ਼ਿਆਦਾ ਦੇਰ ਨਹੀਂ ਰੋਕ ਸਕਦੇ।ਬੇਈਮਾਨ ਆਦਮੀ ਨੂੰ ਆਖਿਰਕਾਰ ਰੁਕਣਾ ਹੀ ਪੈਂਦਾ ਹੈ।