ਧੂਰੀ ਦੇ ਲੋਕ ਭਗਵੰਤ ਮਾਨ ਨੂੰ ਪਹਿਲਾਂ ਹੀ ਵੋਟ ਪਾਉਣ ਦਾ ਕਰ ਚੁੱਕੇ ਹਨ ਫੈਸਲਾ – ਸੁਨੀਤਾ ਕੇਜਰੀਵਾਲ

ਧੂਰੀ, 11 ਫਰਵਰੀ – ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਧੂਰੀ ਪਹੁੰਚੀ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਥੇ ਭਗਵੰਤ ਮਾਨ ਲਈ ਵੋਟਾਂ ਦੀ ਅਪੀਲ ਕਰਨ ਵਾਸਤੇ ਆਏ ਸੀ ਪਰੰਤੂ ਇੱਥੇ ਲੋਕ ਪਹਿਲਾਂ ਹੀ ਭਗਵੰਤ ਮਾਨ ਨੂੰ ਵੋਟ ਪਾਉਣ ਦਾ ਫੈਸਲਾ ਕਰ ਚੁੱਕੇ ਹਨ।ਲੋਕ ਸਮਝਦੇ ਹਨ ਕਿ ਜੋ ਕੰਮ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕੀਤਾ ਹੈ, ਉਹ ਇੱਥੇ ਵੀ ਕਰੇਗੀ।

Leave a Reply

Your email address will not be published. Required fields are marked *