ਬਲਾਚੌਰ, 12 ਫਰਵਰੀ – ਚੋਣ ਪ੍ਰਚਾਰ ਦੇ ਸਬੰਧ ਵਿਚ ਪੰਜਾਬ ਪਹੁੰਚੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਡਾ ਨੇ ਕਿਹਾ ਕਿ ਭਾਰਤ ‘ਚ ਲੰਗਰ ਨੂੰ ਟੈਕਸ ਫ੍ਰੀ ਕਰਨ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਕਰਤਾਰਪੁਰ ਕਾਰੀਡੋਰ ਵੀ ਸਾਡੇ ਪ੍ਰਧਾਨ ਮੰਤਰੀ ਕਰਕੇ ਸੰਭਵ ਹੋਇਆ ਹੈ। ਇਸ ਦੇ ਨਿਰਮਾਣ ਲਈ ਉਨ੍ਹਾਂ ਨੇ 120 ਕਰੋੜ ਖਰਚੇ ਹਨ। ਸਿੱਖਾਂ ਅਤੇ ਕਿਸਾਨਾਂ ਦਾ ਇੰਨਾ ਵਿਕਾਸ ਕਿਸੇ ਨੇ ਨਹੀਂ ਕੀਤਾ, ਜਿੰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ।ਉਨ੍ਹਾਂ ਕਿਹਾ ਕਿ 1984 ਦੇ ਦਿੱਲੀ ਦੰਗਿਆਂ ਸਮੇਂ ਕਾਂਗਰਸ ਦੇ ਨੇਤਾ ਕਹਿੰਦੇ ਸਨ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ, ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਸਨ।ਉਨ੍ਹਾਂ ਨੇ ਅਜਿਹੀ ਸਥਿਤੀ ਲਿਆਂਦੀ ਜਿੱਥੇ ਕਿ ਸਿੱਖ ਭੈਣ-ਭਰਾਵਾਂ ਨੂੰ ਮਾਰਿਆ ਗਿਆ ਤੇ ਹੁਣ ਉਹ ਤੁਹਾਡੀਆਂ ਵੋਟਾਂ ਮੰਗ ਰਹੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਇੱਕ ਵਾਰ ਮੌਕਾ ਦੇ ਕੇ ਦੇਖੋ, ਅਸੀਂ ਪੰਜਾਬ ਵਿਚ ਉਸੇ ਤਰਾਂ ਕੰਮ ਕਰਾਂਗੇ ਜਿਸ ਤਰਾਂ ਅਸੀਂ ਹਰਿਆਣਾ, ਗੁਜਰਾਤ ਅਤੇ ਯੂ.ਪੀ ਵਿਚ ਕੀਤਾ ਹੈ।ਅੱਤਵਾਦ ਖਿਲਾਫ ਜੇਕਰ zero-tolerance ਚਾਹੀਦੀ ਹੈ ਤਾਂ ਪੰਜਾਬ ਵਿਚ ਕਮਲ ਖਿੜਨਾ ਚਾਹੀਦਾ ਹੈ। ਭਾਜਪਾ ਇੱਕ ਪਰਖੀ ਹੋਈ ਪਾਰਟੀ ਹੈ ਤੇ ਨਰਿੰਦਰ ਮੋਦੀ ਸ਼ਬਦ ਵਿਕਾਸ ਦਾ synonym ਹੈ।